Friday, June 7, 2013

Second Annual Punjabi Festival of Sacramento Valley Charter School



 ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਅਕਾਦਮਿਕ ਤੇ ਸਭਿਆਚਾਰਕ ਪਖੋਂ ਬੁਲੰਦੀਆਂ ਵਲ
ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਜੋਕਿ ਅਮਰੀਕਾ ਦਾ ਪਹਿਲਾ ਪੰਜਾਬੀ ਚਾਰਟਰ ਸਕੂਲ ਕਰਕੇ ਜਾਣਿਆ ਜਾਂਦਾ ਹੈ ਨੇ ਆਪਣਾ ਦੂਜਾ ਪੰਜਾਬੀ ਸਾਲਾਨਾ ਸਮਾਰੋਹ ਮਈ 29, 2013 ਨੂੰ ਆਯੋਜਿਤ ਕੀਤਾਸ਼ਬਦ ਗਾਇਨ, ਕਵਿਤਾ ਗਾਇਨ, ਨਾਟਕ, ਤੇ ਲੋਕ ਨਾਚ ਪੇਸ਼ ਕੀਤੇ ਗਏ । ਕਿੰਡਰਗਾਰਟਨ ਤੋਂ ਅੱਠਵੀ ਤਕ ਦੇ ਇਸ ਸਕੂਲ ਨੇ ਦੂਜੇ ਸਾਲ ਵਿੱਚ ਹੀ ਆਪਣੀ ਨਿਵੇਕਲੀ ਪਹਿਚਾਣ ਬਣਾ ਲਈ ਹੈ । ਕਵਿਤਾਵਾਂ ਪੰਜਾਬ ਦੀਆਂ ਰੁੱਤਾਂ, ਦੇਸੀ ਮਹੀਨਿਆਂ, ਬਹਾਰਾਂ, ਅਸਮਾਨੀ ਤਾਰਿਆਂ, ਬਸੰਤ ਦੇ ਜਸ਼ਨਾਂ ਬਾਰੇ ਸਨ । ਬੱਚਿਆਂ ਨੇ ਕਵਿਤਾਵਾਂ ਜ਼ੁਬਾਨੀ, ਲੈਮਈ ਲੈਹਜੇ ਤੇ ਸੁਰ ਵਿੱਚ ਸੁਣਾਈਆਂ ਤੇ ਸਰੋਤਿਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ ।  ਨਾਟਕ “ ਕੀ ਖਾਈਏ ਕੀ ਨਾ ਖਾਈਏ” ਵਿੱਚ ਪੰਜਵੀਂ ਜਮਾਤ ਦੀ ਵਿਦਿਆਰਥਣ ਅਵਨੀਤ ਸਿੱਧੂ ਨੇ ਮਾਂ ਦੀ ਭੂਮਿਕਾ ਨਿਭਾਈ, ਸਰਜੋਤ ਸਿੰਘ ਤੇ ਸਿਮਰਨ ਡੌਡ ਨੇ ਬੱਚਿਆਂ ਦਾ ਰੋਲ ਨਿਭਾਇਆ । ਨਾਟਕ ਦਾ ਮਸਲਾ ਸੀ ਕਿ ਬਜ਼ਾਰੀ ਖਾਣੇ ਬੱਚਿਆਂ ਦੀ ਸਿਹਤ ਲਈ ਖ਼ਰਾਬ ਹੁੰਦੇ ਹਨ ।  ਫ਼ਲ ਤੇ ਘਰ ਤਿਆਰ ਕੀਤੇ ਖਾਣੇ ਸਿਹਤ ਲਈ ਚੰਗੇ ਹੁੰਦੇ ਹਨ । ਬੱਚਿਆਂ ਦਾ ਬੋਲਣ ਦਾ ਲਹਿਜਾ ਸੁਰਮਈ ਤੇ ਠੇਠ ਸੀ ।
ਨਾਟਕ “ਸਾਡਾ ਪਾਰਸ ਸਾਡਾ ਪਾਤਸ਼ਾਹ” ਮਹਾਰਾਜਾ ਰਣਜੀਤ ਸਿੰਘ ਦੇ ਆਪਣੀ ਪਰਜਾ ਪ੍ਰਤੀ ਅਥਾਹ ਪਿਆਰ ਨੂੰ ਦਰਸਾਉਂਦਾ ਹੈ । ਮਹਾਰਾਜੇ ਦੇ ਗੋਰੇ ਫੌਜੀ ਜਰਨੈਲਾਂ ਦੀ ਭੂਮਿਕਾ ਅੱਠਵੀਂ ਤੇ ਸੱਤਵੀ ਜਮਾਤ ਦੀਆਂ ਵਿਦਿਆਰਥਣਾਂ ਨੇ ਨਿਭਾਈ ।  ਜਨਰਲ ਹਰੀ ਸਿੰਘ ਨਲਵਾ ਦਾ ਰੋਲ ਛੇਵੀਂ ਜਮਾਤ ਦੇ ਵਿਦਿਆਰਥੀ ਕਰਨਵੀਰ ਸਿੰਘ ਨੇ ਕੀਤਾ । ਬੁੱਢੀ ਦੇ ਰੋਲ ਵਿੱਚ ਅਮਨਪ੍ਰੀਤ ਬਾਗੜੀ ਪ੍ਰੋਫ਼ੈਸ਼ਨਲ ਅਦਾਕਾਰਾਂ ਨੂੰ ਵੀ ਮਾਤ ਕਰ ਰਹੀ ਸੀ । ਮਹਾਰਾਜੇ ਦੀ ਭੂਮਿਕਾ ਵਿੱਚ ਰਹਨੂਰ ਬਹੁਤ ਪ੍ਰਭਾਵਸ਼ਾਲੀ ਰਿਹਾ । ਵੇਸ ਭੂਸ਼ਾ ਪਖੋਂ ਹਰਨੂਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਅਸਲੀ ਦਿੱਖ ਦਾ ਭਲੇਖਾ ਪਾਉਂਦਾ ਸੀ । ਜੈਜ਼ਮਿਨ, ਮਨਰਾਜ ਨੇ ਬੱਚਿਆਂ ਤੇ ਹੰਸਪ੍ਰੀਤ ਨੇ ਸਿਪਾਹੀ ਦਾ ਰੋਲ ਅਦਾ ਕੀਤਾ । ਕਾਵ –ਨਾਟਕ “ਫੁੱਲ ਦਾ ਸਨੇਹਾ” ਇੱਕ ਵਿਲੱਖਣ ਪੇਸ਼ਕਾਰੀ ਸੀ । ਗੁਰਨੂਰ ਨੇ ਭੌਰੇ ਦਾ ਰੋਲ, ਗਗਨ ਕੌਰ ਨੇ ਤਿਤਲੀ ਤੇ ਅਮਨੀਤ ਨੇ ਫੁੱਲ ਦਾ ਰੋਲ ਅਦਾ ਕੀਤਾ । ਨਾਟਕ ਦਾ ਸਨੇਹਾ ਸੀ ਕੀ ਈਰਖਾ ਵਿੱਚ ਕੋਈ ਜੰਗ ਨਹੀਂ ਕਰਨੀ ਚਾਹੀਦੀ । ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਨਾਟਕ “ ਪੰਜਾਬੀ ਢਾਬਾ’ ਪੇਸ਼ ਕੀਤਾ  ਅੰਕਿਤ, ਸਰਤਾਜ, ਤੇ ਦਮਨਪ੍ਰੀਤ ਨੇ ਮੁੰਡਿਆਂ ਦਾ ਭੰਗੜਾ, ਅਤੇ ਅਰਪਨਪ੍ਰੀਤ ਤੇ ਸਿਮਰਨ ਨੇ ਕੁੜੀਆਂ ਦਾ ਭਗੜਾ ਪੇਸ਼ ਕੀਤਾ । ਤੀਜੀ ਜਮਾਤ ਦੇ ਅਮਨਦੀਪ, ਅਰਮਾਨ ਤੇ ਪਾਵਿਤ, ਚੌਥੀ ਜਮਾਤ ਦੀਆਂ ਵਿਦਿਆਰਥਣਾਂ ਅਮਨਪ੍ਰੀਤ, ਮਨਪ੍ਰੀਤ, ਰੁਮੀਤ ਪੰਜਵੀ ਜਮਾਤ ਦੀ ਜੈਸਮੀਨ, ਸਿਮਰਨ,  ਹਰਵਿੰਦਰ, ਮਨਵੀਰ ਨੇ ਕਵਿਤਾ ਗਾਇਨ ਵਿੱਚ ਭਾਗ ਲਿਆ । ਇਸ ਤੋਂ ਪਹਿਲਾਂ ਕਿੰਡਰਗਾਰਟਨ ਤੋਂ ਦੂਜੀ ਜਮਾਤ ਦੇ ਬਚਿਆਂ ਨੇ ਪੰਜਾਬੀ ਵਿੱਚ ਕਵਿਤਾਵਾਂ ਸੁਣਾਈਆਂ ।
ਪ੍ਰੋਗਰਾਮ ਨੂੰ ਵੇਖਣ ਵਾਲਿਆਂ ਵਿੱਚ ਅਟਰਨੀ ਹਰਜੀਤ ਗਰੇਵਾਲ਼, ਕਮਿਉਨਟੀ ਲੀਡਰ ਡਾ: ਨਾਜਰ ਸਿੰਘ ਚੌਹਾਨ, ਇਕਬਾਲ ਬਡਬਾਲਜ਼, ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਦਲਬੀਰ ਨਿੱਜਰ, ਕਹਾਣੀਕਾਰ ਰਠੇਸ਼ਵਰ ਸੂਰਾਪੂਰੀ ਤੇ ਬੱਚਿਆਂ ਦੇ ਮਾਪੇ ਸ਼ਾਮਲ ਸਨ । ਸਭ ਨੇ ਬੱਚਿਆਂ ਦੇ ਆਪਣੀ ਮਾਂ ਬੋਲੀ ਲਈ ਪਿਆਰ ਨੂੰ ਸਹਿਰਾਇਆ ਤੇ ਸ਼ੁਭ-ਕਾਮਨਾਵਾਂ ਦਿਤੀਆਂ ।









No comments:

Post a Comment