ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਅਮਰੀਕਾ ਦਾ ਪਹਿਲਾ ਪੰਜਾਬੀ ਚਾਰਟਰ ਸਕੂਲ ਹੈ। ਪੰਜਾਬੀ ਭਾਈਚਾਰੇ ਲਈ ਇਹ ਬਹੁਤ ਮਾਣ ਵਾਲ਼ੀ ਗੱਲ ਹੈ ਕਿ ਉਨ੍ਹਾਂ ਦੇ ਬੱਚੇ ਹੁਣ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਵਿਸ਼ੇ ਦੇ ਤੌਰ ਤੇ ਮੁੱਢ ਤੋਂ ਹੀ ਸਿੱਖ ਸਕਦੇ ਹਨ। ਇਸ ਨਾਲ ਬੱਚਿਆਂ ਦਾ ਪੰਜਾਬੀ ਵਿੱਚ ਅੱਛਾ ਅਧਾਰ ਬਣ ਜਾਵੇਗਾ ਤੇ ਉਹ ਅਪਣੇ ਸੱਭਿਆਚਾਰ, ਸਾਹਿਤ, ਤੇ ਇਤਿਹਾਸ ਨਾਲ਼ ਜੁੜਕੇ ਫ਼ਕਰ ਮਹਿਸੂਸ ਕਰਨਗੇ।